ਦੋਸਤੋ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡਿਆ ਤੇ ਇਹ ਮੁੱਦਾ ਛਾਇਆ ਹੋਇਆ ਹੈ ਕਿ ਦਿੜ੍ਹਬੇ ਕਬੱਡੀ ਕਪ ਚ ਕਿਸ ਦੇ ਅਖਾੜੇ ਤੇ ਸਭ ਨਾਲੋਂ ਜ਼ਿਆਦਾ ਇਕੱਠ ਸੀ – ਬੱਬੂ ਮਾਨ ਯਾ ਸਿੱਧੂ ਮੂਸੇਵਾਲਾ |
ਦੋਨਾਂ ਗਾਇਕਾਂ ਦੇ ਫੈਨਸ ਫੇਸਬੁੱਕ-ਇੰਸਟਾਗ੍ਰਾਮ ਤੇ ਪੋਸਟਾਂ share ਕਰ ਰਹੇ ਨੇ ਕਿ ਸਾਡੇ ਸਿੰਗਰ ਦਾ ਇਕੱਠ ਵੱਧ ਸੀ | ਕੋਈ ਕਹਿ ਰਿਹਾ ਕਿ ਬੱਬੂ ਮਾਨ ਨੇ ਰਿਕਾਰਡ ਕਾਇਮ ਕੀਤਾ ਤੇ ਕੋਈ ਸਿੱਧੂ ਮੂਸੇ ਵਾਲੇ ਦਾ ਪੱਖ ਲੈ ਰਿਹਾ | ਮੂਸੇਵਾਲੇ ਨੇ ਤਾਂ ਇਹ ਪੋਸਟ ਵੀ share ਕੀਤੀ ਆ ਕੇ ਕਰੀਬ 4.7 ਲੱਖ ਲੋਕ ਉਸਨੂੰ ਸੁਣਨ ਆਏ ਸੀ | ਫੇਸਬੁੱਕ ਤੇ ਫੈਨਸ ਤਾਂ 1 million ਤੱਕ ਦੀ ਗਿਣਤੀ ਦਾ ਜ਼ਿਕਰ ਕਰ ਰਹੇ ਨੇ |
ਅਸਲ ਸੱਚਾਈ ਇਹ ਹੈ ਕਿ ਜੇ ਇਕੱਠ 1 ਲੱਖ ਦੇ ਕਰੀਬ ਵੀ ਹੁੰਦਾ ਤਾਂ ਪੂਰੀ ਦੁਨੀਆ ਵਿਚ ਚਰਚਾ ਹੋਣਾ ਸੀ | ਹੇਠਾਂ ਇਕ ਤਸਵੀਰ ਚ ਤੁਸੀ ਦੇਖ ਸਕਦੇ ਹੋ ਕਿ ਕਰੀਬ ਇੱਕ ਲੱਖ ਦਾ ਇਕੱਠ ਦੇਖਣ ਚ ਕਿੰਨਾ ਵੱਡਾ ਹੋ ਸਕਦਾ ….
ਇੰਨੇ ਲੋਕਾਂ ਨੂੰ ਸੰਭਾਲਣ ਲਈ ਇੱਕ ਵੱਡਾ ਸਟੇਡੀਅਮ ਤੇ ਬਹੁਤ ਪੁਲਿਸ ਫੋਰਸ ਚਾਹੀਦੀ ਆ | ਹੁਣ ਜੇ ਦਿੜ੍ਹਬੇ ਦਾ ਸਟੇਡੀਅਮ ਦੇਖਿਆ ਜਾਵੇ ਉਥੇ 75 ਹਜ਼ਾਰ ਤੋਂ 1 ਲੱਖ ਦੇ ਕਰੀਬ ਹੱਦ ਆ | ਸਟੀਕ ਗਿਣਤੀ ਤਾਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਦਿੜ੍ਹਬੇ ਕੋਈ ਟਿਕਟ ਐਂਟਰੀ ਨਹੀਂ ਸੀ, ਜਿਥੋਂ ਅਨੁਮਾਨ ਲਾ ਸਕੀਏ ਕਿ ਕਿੰਨੀਆਂ ਟਿਕਟਾਂ ਵਿਕੀਆਂ |
ਹੁਣ ਗੱਲ ਕਰਦੇ ਆ ਰਿਕਾਰਡ ਤੋੜਨ ਦੀ | ਜਿਹੜਾ ਸਭ ਨਾਲੋਂ ਜ਼ਿਆਦਾ ਇੱਕ ਅਖਾੜੇ ਚ ਇਕੱਠ ਹੋਇਆ ਉਸਦਾ ਰਿਕਾਰਡ Rod Stewart ਨਾਮੀ ਬਰਤਾਨਵੀ ਗਾਇਕ ਦੇ ਨਾਮ ਹੈ | ਜਿਸਨੇ ਦਸੰਬਰ 31, 1994 ਚ ਕਰੀਬ 3.5-4.2 million ਮਤਲਬ ਕਿ 35 ਤੋਂ 42 ਲੱਖ ਦੀ ਭੀਡ਼ ਸਾਹਮਣੇ ਸਟੇਜ ਸੰਭਾਲੀ ਸੀ | ਇਹ ਰਿਕਾਰਡ Guinness World Records ਵਲੋਂ ਪ੍ਰਮਾਣਿਤ ਹੈ | ਇਸ ਲਿੰਕ ਤੇ ਜਾਕੇ ਤੁਸੀ ਹੋਰ ਪੜ੍ਹ ਸਕਦੇ ਹੋ https://www.guinnessworldrecords.com/world-records/73085-largest-free-rock-concert-attendance
ਦਿੜ੍ਹਬੇ ਇਕੱਠ ਤਾਂ ਭਾਰੀ ਹੋਇਆ ਸੀ ਇਸ ਚ ਕੋਈ ਸ਼ੱਕ ਨੀ ਕਿਉਂਕਿ ਕਬੱਡੀ ਕਪ ਤੋਂ ਪਹਿਲਾਂ ਉਥੇ ਮਾਹੌਲ ਇੱਦਾ ਦਾ ਬਣ ਗਿਆ ਸੀ ਕਿ ਕਿਸ ਸਿੰਗਰ ਦੇ ਫੈਨਸ ਜ਼ਿਆਦਾ ਗਿਣਤੀ ਚ ਪਹੁੰਚਣਗੇ | ਇਸ ਕਰਕੇ ਸੋਸ਼ਲ ਮੀਡੀਆ ਤੇ ਲੜਾਈ ਕਰਨ ਤੋਂ ਗੁਰੇਜ ਕਰੋ ਕਿਉਂਕਿ ਅਸਲੀ ਗਿਣਤੀ ਕਿਸੇ ਨੂੰ ਵੀ ਨਹੀਂ ਪਤਾ| ਜਦੋਂ ਤੱਕ ਕੋਈ Guinness World Record ਵਰਗੀ ਵੱਡੀ ਕੰਪਨੀ ਗਿਣਤੀ ਦੀ ਪੁਸ਼ਟੀ ਨਹੀਂ ਕਰਦੀ ਉਦੂੰ ਤੱਕ ਕਿਸੇ ਵੀ ਦਾਅਵੇ ਤੇ ਯਕੀਨ ਨਹੀਂ ਕੀਤਾ ਜਾ ਸਕਦਾ |
ਬੱਬੂ ਮਾਨ ਤਾਂ legend ਹੈ ਹੀ ਪਰ ਮੂਸੇਵਾਲਾ ਵੀ ਤਰੀਫ ਦੇ ਕਾਬਿਲ ਹੈ ਕਿ 2-3 ਸਾਲ ਵਿਚ ਇੰਨੀ ਇੱਜ਼ਤ ਤੇ ਮਸ਼ਹੂਰੀ ਹਾਸਿਲ ਕੀਤੀ ਆ |
ਕੰਮੈਂਟ ਕਰਕੇ ਆਪਣੇ ਵਿਚਾਰ ਜਰੂਰ ਦੇਓ ਤੇ ਪੇਜ like ਕਰਨਾ ਨਾ ਭੁਲਣਾ – www.facebook.com/beingpunjabipage