ਆਈਫੋਨ 9 ਨੂੰ ਕੀ ਹੋਇਆ, ਆਖਿਰ ਕਿਉਂ ਨਹੀਂ ਲਾਂਚ ਕੀਤਾ ਗਿਆ iPhone 9?

ਆਈਫੋਨ 8 ਤੋਂ ਆਈਫੋਨ X ਤੱਕ ਸਿੱਧੇ ਜਾਣ ਤੇ ਐਪਲ ਦੇ ਫੈਸਲੇ ਬਾਰੇ ਬਹੁਤ ਸਾਰੀਆਂ ਅਟਕਲਾਂ ਹਨ, ਆਈਫੋਨ X ਜਿਸ ਨੂੰ ਉਹ “ਆਈਫੋਨ 10” ਕਹਿੰਦੇ ਹਨ, ਇੱਕ ਸਵਾਲ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ, ਕੀ ਆਈਫੋਨ 9 ਕਿਥੇ ਹੈ??

ਕੁਝ ਲੋਕ 9 ਨੰਬਰ ਨੂੰ Technology ਕੰਪਨੀਆਂ ਲਈ ਅਸ਼ੁਭ ਦੱਸਦੇ ਹੋਏ ਕਹਿੰਦੇ ਹਨ ਕਿ ਮਾਇਕ੍ਰੋਸਾਫ਼੍ਟ ਨੇ ਵੀ Window 7 ਤੋਂ ਬਾਅਦ ਸਿੱਧਾ Window 10 ਨੂੰ ਲਾਂਚ ਕੀਤਾ ਸੀ।

ਐਸਾ ਕੁਝ ਨਹੀਂ ਹੈ।

Apple ਕੰਪਨੀ ਨੇ ਕੋਈ ਠੋਸ ਸਪੱਸ਼ਟਿਕਰਨ ਤਾਂ ਨਹੀਂ ਦਿੱਤਾ ਪਰ ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੇਠ ਲਿਖੇ ਕਾਰਣ ਹੋ ਸਕਦੇ ਹਨ –

1. ਇਸ ਸਭ ਦੇ ਪਿੱਛੇ ਦੀ ਸੱਚਾਈ ਇਹ ਹੈ ਕਿ Apple ਕੰਪਨੀ ਦੇ ਆਈਫੋਨ ਨੂੰ 2017 ਵਿਚ 10 ਸਾਲ ਪੂਰੇ ਹੋ ਰਹੇ ਸਨ। ਦੁਨੀਆ ਦਾ ਪਹਿਲਾ ਆਈਫੋਨ 2007 ਵਿਚ ਲਾਂਚ ਕੀਤਾ ਗਿਆ ਸੀ ਤੇ ਆਈਫੋਨ ਦੀ 10ਵੀ ਵਰੇਗੰਢ ਤੇ ਕੰਪਨੀ ਕੁਝ ਖਾਸ ਕਰਨਾ ਚਾਹੁੰਦੀ ਸੀ। ਕੰਪਨੀ ਨੇ ਫੈਸਲਾ ਕੀਤਾ ਕਿ ਆਈਫੋਨ 10 ਨਾਮ ਦਾ ਇੱਕ ਸਪੈਸ਼ਲ ਫੋਨ ਕੱਢਿਆ ਜਾਵੇ, ਪਰ ਆਈਫੋਨ ਦੇ ਨਾਮਕਰਣ ਦੀ ਲੜੀ ਦੇ ਮੁਤਾਬਕ ਆਈਫੋਨ 10 ਨਾਮ ਅਜੇ ਕਾਫੀ ਦੂਰ ਸੀ। ਫੇਰ ਕੰਪਨੀ ਨੇ ਇਸ ਨੂੰ ਆਈਫੋਨ X ਦੇ ਨਾਮ ਨਾਲ ਲਾਂਚ ਕੀਤਾ ਯਾਦ ਰਹੇ X ਰੋਮਨ ਵਿਚ 10 ਅਖਵਾਉਂਦਾ ਹੈ। ਇਹ ਸਭ ਕੰਪਨੀ ਦੀ ਮਾਰਕੀਟਿੰਗ ਟੀਮ ਦਾ ਫੈਸਲਾ ਸੀ, ਕਿ ਲੋਕਾਂ ਵਿਚ ਇੱਕ ਸਪੈਸ਼ਲ ਐਡੀਸ਼ਨ ਫੋਨ ਵੀ ਆ ਜਾਵੇ ਤੇ ਜੇ ਭਵਿੱਖ ਵਿਚ ਆਈਫੋਨ 10 ਲਾਂਚ ਕੀਤਾ ਜਾਂਦਾ ਹੈ ਤਾਂ ਉਸ ਦੀ ਵਿਕਰੀ ਤੇ ਬਹੁਤਾ ਫਰਕ ਨਾ ਪਵੇ।

2. ਕੁਝ ਬੁਧੀਜੀਵੀਆਂ ਦਾ ਮੰਨਣਾ ਹੈ ਪਿਛਲੇ ਸਾਲ ਆਈਫੋਨ 7 ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਨਹੀਂ ਦਿੱਤਾ, ਬਹੁਤੇ ਲੋਕਾ ਦਾ ਕਹਿਣਾ ਸੀ ਕਿ Apple ਕੰਪਨੀ ਹੁਣ ਨਵੀਨਤਮ ਤਕਨੀਕ ਨਹੀਂ ਲੈਕੇ ਆ ਰਹੀ, ਇਸ ਕਰਕੇ Apple ਨੇ ਆਪਣੇ ਲੈਪਟਾਪ ਮੈਕ ਦਾ ਓਪਰੇਟਿੰਗ ਸਿਸਟਮ ਵੀ ਮੈਕ OS 9 ਤੋਂ ਬਾਅਦ OS X ਰਿਲੀਜ਼ ਕੀਤਾ ਸੀ। ਆਪਣੇ ਉਤਪਾਦਾਂ ਨਾਲ X ਸ਼ਬਦ ਨਾਲ ਸ਼ਾਇਦ ਨਵੇਂ ਨਾਮਕਰਣ ਦੇ ਤਰੀਕੇ ਨੂੰ ਕੰਪਨੀ ਬਾਜ਼ਾਰ ‘ਚ ਉਤਾਰ ਰਹੀ ਹੈ।

3. Express News UK ਦਾ ਕਹਿਣਾ ਹੈ ਕਿ ਜਿਵੇਂ Samsung ਵਲੋਂ ਹਰ ਸਾਲ ਵਿਚ 2 ਫਲੈਗਸ਼ਿਪ ਫੋਨ ਲਾਂਚ ਕੀਤੇ ਜਾਂਦੇ ਹਨ (Samsung S8 ਤੇ Samsung Note 8 ਜਿਸ ਨਾਲ stylus ਹੁੰਦਾ ਹੈ) ਉਵੇਂ ਹੀ Apple ਕੰਪਨੀ ਵੀ ਅਗਲੇ ਸਾਲ ਇੱਕ ਆਮ ਆਈਫੋਨ 9 ਕੱਢ ਦਵੇਗੀ ਤੇ ਦੂਜਾ ਫੋਨ ਹੋਵੇਗਾ ਆਈਫੋਨ XI ਜਿਸ ਨਾਲ Apple ਪੈਨਸਿਲ attach ਹੋਵੇਗੀ।

 

Share Your Views In Comments Below 🙂

Comments

comments